top of page

 

27 ਅਕਤੂਬਰ, 2014 ਨੂੰ, ਲਿਲੀ ਵੀ. ਵੀਮੈੱਨ ਨੂੰ ਸੋਮਰਸੈਟ ਵਾਰਡ 14 ਲਈ ਕੌਂਸਲਰ ਚੁਣੋ।

ਲਿਲੀ ਨੂੰ ਸਥਾਨਕ ਅਤੇ ਵਿਦੇਸ਼ੀ ਦੋਹਾਂ ਥਾਂਵਾਂ ਦਾ ਤਜ਼ਰਬਾ ਹੈ, ਉਸ ਦਾ ਆਪਣਾ ਛੋਟਾ ਵਪਾਰ ਹੈ ਅਤੇ ਉਹ ਤਿੰਨ ਦੇਸ਼ਾਂ ਵਿੱਚ ਸਰਕਾਰ ਦੇ ਵੱਖਰੇ ਪੱਧਰਾਂ ਤੇ ਕੰਮ ਕਰ ਚੁੱਕੀ ਹੈ। ਔਟਾਵਾ ਦੇ ਸ਼ਹਿਰੀ ਇਲਾਕੇ ਵਿੱਚ ਉਸ ਦੀ ਭਾਈਚਾਰਕ ਭਾਗੀਦਾਰੀ ਦਾ ਲੰਮਾ ਇਤਿਹਾਸ ਹੈ ਅਤੇ ਉਹ ਜ਼ਿਆਦਾ ਜੁਸ਼ੀਲੇ ਸ਼ਹਿਰ ਲਈ ਸਿਟੀ ਹਾਲ ਵਾਸਤੇ ਜ਼ਿਆਦਾ ਨਵੇਂ ਵਿਚਾਰ ਲਿਆਉਣ ਵਿੱਚ ਵਿਸ਼ਵਾਸ ਰੱਖਦੀ ਹੈ। 

ਲਿਲੀ ਦਾ ਮੰਨਣਾ ਹੈ ਕਿ ਸ਼ਹਿਰ ਨੂੰ ਗਲੀਆਂ ਸਾਫ਼ ਰੱਖਣ ਅਤੇ ਬੇਹਤਰ ਤਾਲਮੇਲ ਦੀਆਂ ਬੁਨਿਆਦੀ ਗੱਲਾਂ ਤੇ ਵਾਪਸ ਮੋਰਚਾ ਮਾਰਨਾ ਚਾਹੀਦਾ ਹੈ ਤਾਂ ਜੋ ਸੜਕ ਦੀ ਉਸਾਰੀ ਦੇ ਦੌਰਾਨ ਵੱਡੇ ਵਿਘਨਾਂ ਅਤੇ ਵਲੇਂਵੇਦਾਰ ਰਸਤਿਆਂ ਤੋਂ ਬਚਿਆ ਜਾ ਸਕੇ। ਕੈਨੇਡਾ ਜਿਹੇ ਅਮੀਰ ਸ਼ਹਿਰ ਦੀ ਰਾਜਧਾਨੀ ਵਿੱਚ ਕਿਸੇ ਦਾ ਬੇਘਰ ਹੋਣਾ ਸਵੀਕਾਰ ਨਹੀਂ ਕੀਤਾ ਜਾਵੇਗਾ। ਸਾਨੂੰ ਅਜਿਹਾ ਸਥਾਈ ਸ਼ਹਿਰ ਚਾਹੀਦਾ ਹੈ ਜੋ ਨੌਜਵਾਨਾਂ, ਅਪੰਗਾਂ ਅਤੇ ਸੀਨੀਅਰ ਲੋਕਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਹੋਵੇ। ਮੁੱਖ ਸ਼ਹਿਰ ਦੀਆਂ ਗ਼ਲੀਆਂ ਵਿੱਚ ਮੁਫ਼ਤ ਸਿਟੀ ਲੂਪ ਬੱਸਾਂ ਆ-ਜਾ ਰਹੀਆਂ ਹਨ ਤਾਂ ਜੋ ਸ਼ਹਿਰ ਦੇ ਕੇਂਦਰ ਵਿੱਚ ਕਾਰਾਂ ਦੀ ਵਰਤੋਂ ਤੋਂ ਬਚਿਆ ਜਾ ਸਕੇ। ਸੋਮਰਸੈਟ ਵਾਰਡ ਵਿੱਚ ਸੰਪੰਨ ਵਪਾਰਕ ਭਾਈਚਾਰਾ ਕਾਇਮ ਰੱਖਣ ਲਈ ਘੱਟ ਟੈਕਸ ਅਤੇ ਇਨਸੈਨਟਿਵ ਨਵੀਆਂ ਨੌਕਰੀਆਂ ਨੂੰ ਜਨਮ ਦੇ ਰਹੇ ਹਨ। 

 

bottom of page